A

ਭਾਰ ਘਟਾਉਣ ਲਈ ਸਭ ਤੋਂ ਵਧੀਆ ਰੱਜ ਕੇ ਖਾਓ ਤੇ ਜਿੰਮ ਲਾਓ

ਭਾਰ ਘਟਾਉਣ ਲਈ ਸਭ ਤੋਂ ਵਧੀਆ ਰੱਜ ਕੇ ਖਾਓ ਤੇ ਜਿੰਮ ਲਾਓ... ਵਿਹਲੇ ਰਹਿ ਕੇ ਚਰਬੀ ਖੋਰਨ ਵਾਲੀਆਂ ਚੀਜ਼ਾਂ ਨਾਲ਼ ਸ਼ਰੀਰ ਬਰਬਾਦ ਨਾ ਕਰੋ.... ਜੋ ਕਹਿੰਦੇ ਕੰਮ ਹੁੰਦੇ ਟਾਇਮ ਨਹੀਂ ਲੱਗਦਾ ਕੀ ਉਹ ਅਕਸੈ ਕੁਮਾਰ ਤੋਂ ਵੀ ਜ਼ਿਆਦਾ ਬੀ ਜੀ ਜੋ ਪੰਦਰਾਂ ਪੰਦਰਾਂ ਘੰਟੇ ਕੰਮ ਕਰਦਾ ਸਾਲ ਵਿੱਚ ਚਾਰ ਪੰਜ ਫ਼ਿਲਮਾਂ ਆਉਂਦੀਆਂ।
ਦਵਾਈਆਂ ਨਾਲ਼ ਘਟਾਇਆ ਸਰੀਰ ਜੋਰ ਵਾਲਾ ਨਹੀਂ ਹੁੰਦਾ , ਬਸ ਇੱਕ ਖੋਖਾ ਹੀ ਰਹਿ ਜਾਂਦਾ ਸਰੀਰ...। 
ਹਾਂ ਖਾਣ ਪੀਣ ਵਿੱਚ ਕੁੱਝ ਚੀਜ਼ਾਂ ਹਨ ਜੋ ਭਾਰ ਵੱਧਣ ਨਹੀਂ ਦਿੰਦੀਆਂ , ਸਵੇਰੇ ਦਲੀਆਂ, ਫਲ ਸਲਾਦ ਖਾਣਾ , ਦੁਪਹਿਰੇ ਛੋਲਿਆਂ ਦੀ ਮੁੱਠੀ ਚੱਭ ਪਾਣੀ ਪੀਣਾ , ਰਾਤ ਨੂੰ ਹਲਕਾ ਫੁਲਕਾ ਭੋਜਨ ਕਰਨਾ , ਪਰ ਫਲ ਸਾਰੇ ਮਹਿੰਗੇ ਹਨ , ਰੇਹੜੀ ਵਾਲਾ ਹੱਥ ਨੀ ਲਾਉਣ ਦਿੰਦਾ , ਸੇਬ ਢਾਈ ਸੌ , ਅਨਾਰ ਢਾਈ ਸੌ , ਪਪੀਤਾ ਅੱਸੀ , ਚਿਕੂ ਸੌ ਤੋਂ ਉਪਰ , ਬਾਕੀ ਕੱਲ੍ਹਾ ਬੰਦਾ ਖਾ ਵੀ ਨਹੀਂ ਸਕਦਾ ਸਾਰੇ ਪਰਿਵਾਰ ਲਈ ਲਿਆਉਦੇ ਹਾਂ ਅਸੀਂ , ਇਹਨਾਂ ਦੀ ਥਾਂ ਕੀ ਖਾਦਾ ਜਾਵੇ...?
ਕੇਲੇ ਤੇ ਆਲੂ=ਸਕਰਕੰਦੀ
ਸੇਬ=ਸਲਗਮ
ਅਨਾਨਾਸ= ਔਲਾ
ਬਦਾਮ=ਮੂੰਗਫਲੀ
ਅਨਾਰ=ਗਾਜਰ ਟਮਾਟਰ
ਨਿਊਡਲ=ਨਮਕੀਨ ਸੇਵੀਆਂ
ਪੀਜਾ= ਪੰਜ ਸੱਤ ਹਰੀਆਂ ਸਬਜੀਆਂ ਮਿਸਕ ਕਰਕੇ
ਬਰਫੀ ਮਿੱਠਾ =ਘਰ ਬਣਿਆ ਪ੍ਰਸਾਦ 
ਆਦਿ ਬਹੁਤ ਚੀਜ਼ਾਂ ਹਨ ... ।
ਚੰਗਾ ਖਾਓ ਥੋੜ੍ਹਾ ਖਾਓ ਪਰ ਜਿੰਮ ਲੱਗੋ ਸੌਕ ਪੈਦਾ ਕਰੋ ਫਿੱਟ ਰਹਿਣ ਦਾ , ਮੌਤ ਆਉਣੀ ਹੈ ਇੱਕ ਦਿਨ ਪਰ ਬੌਝਲ ਸਰੀਰ ਲੈ ਕੇ ਜਿਉਂਦੇ ਹੋਏ ਮਰਿਆ ਮਹਿਸੂਸ ਨਾ ਕਰੋ...
ਜਿੰਮ × ਨਹੀਂ ਲਾਉਣ ਤਾਂ = ਸਵੇਰੇ ਚਾਰ ਪੰਜ ਵਜੇ ਉੱਠ ਕੇ ਲੰਮੀ ਸ਼ੈਰ ਤੇ ਜਾਓ , ਸ਼ੈਰ ਤੇ ਨਹੀਂ ਜਾਂ ਸਕੇ ਉਸ ਦਿਨ ਭੁੱਖੇ ਰਹੋ ਕਿ ਜਦੋਂ ਕਰਿਆ ਹੀ ਕੁੱਝ ਨਹੀਂ ਸਰੀਰ ਨੇ ਇਸਨੂੰ ਰੋਟੀਆਂ ਕਿਉਂ ਦੇਵਾਂ...।
ਜਿਹੜੇ ਇਹ ਇਹ ਕਹਿਣਗੇ ਗ਼ਰੀਬੀ ਹੈ , ਸ਼ੈਰਾ ਸ਼ੂਰਾਂ ਜਿੰਮਾਂ ਜੂੰਮਾਂ ਅਮੀਰਾਂ ਦੇ ਪਖੰਡ , ਉਹ ਕੂਮੈਂਟ ਵਿੱਚ ਗੱਲ ਕਰਨ...

No comments